Monday 5 March 2018

ਪੰਜਾਬ ਰਾਜ

1 - ਅਜੋਕੇ ਪੰਜਾਬ ਦਾ ਜਨਮ ਕਦੋਂ ਹੋਇਆ ਸੀ ?
    1 ਨਵੰਬਰ 1966 ਈ:

2- ਪੰਜਾਬ ਦੀ ਰਾਜਧਾਨੀ ਦਾ ਕੀ ਨਾਮ ਹੈ ?
     ਚੰਡੀਗੜ੍ਹ

3- ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ ?
     ਲੁਧਿਆਣਾ

4- ਪੰਜਾਬ ਦੇ ਇਸ ਸਮੇਂ ਕਿੰਨੇਂ ਜਿਲ੍ਹੇ ਹਨ ?
     22 ਜਿਲ੍ਹੇ

5- ਪੰਜਾਬ ਦੇ ਗਵਰਨਰ ਦਾ ਕੀ ਨਾਮ ਹੈ ?
     ਸ਼੍ਰੀ ਵੀ.ਪੀ. ਬਦਨੌਰ

6- ਪੰਜਾਬ ਦਾ ਮੁੱਖ ਮੰਤਰੀ ਕੋਣ ਹੈ ?
      ਕੈਪਟਨ ਅਮਰਿੰਦਰ ਸਿੰਘ

7- 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਜਨਸੰਖਿਆ ਕਿੰਨੀਂ ਹੈ ?
     2.77  ਕਰੋੜ

8- ਅਜੋਕੇ ਪੰਜਾਬ ਵਿੱਚ ਕਿੰਨੀਆਂ ਨਦੀਆਂ ਵਹਿੰਦੀਆਂ ਹਨ ?
     ਤਿੰਨ ( ਰਾਵੀ , ਬਿਆਸ , ਸਤਲੁਜ )

9- ਪੰਜਾਬ ਵਿੱਚ ਇਸ ਸਮੇਂ ਵਹਿਣ ਵਾਲੀਆਂ ਨਦਿਆਂ ਦੇ ਨਾਮ ਦੱਸੋ ?
     ਰਾਵੀ , ਬਿਆਸ , ਸਤਲੁਜ

10- ਸਿੱਖ ਧਰਮ ਦਾ ਮੋਢੀ ਕਿਸਨੂੰ ਕਿਹਾ ਜਾਂਦਾ ਹੈ ?
      ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ

11- ਪੰਜਾਬ ਨਾਲ ਸਬੰਧਤ ਪੈਪਸੂ ( PEPSU ) ਕੀ ਹੈ ?
      ( PEPSU ) ਦਾ ਅਰਥ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ

12- ਚੰਡੀਗੜ੍ਹ ਤੋਂ ਪਹਿਲਾਂ ਪੰਜਾਬ ਦੀ ਅਸਥਾਈ ਰਾਜਧਾਨੀ ਕਿਹੜੀ ਸੀ ?
      ਸ਼ਿਮਲਾ

13- ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਕਦੋਂ ਬਣਾਇਆ ਗਿਆ ਸੀ ?
      1960 ਈ: ਵਿੱਚ

14- ਪੰਜਾਬ ਦੇ ਰਾਜ ਪੰਛੀ ਦਾ ਕੀ ਨਾਮ ਹੈ ?
      ਬਾਜ਼

15- ਪੰਜਾਬ ਦਾ ਰਾਜ ਜਾਨਵਰ ਕਿਹੜਾ ਹੈ ?
      ਕਾਲਾ ਹਿਰਣ

16- ਪੰਜਾਬ ਦਾ ਰਾਜ ਦਰਖਤ ਕਿਹੜਾ ਹੈ ?
      ਟਾਹਲੀ

17- ਪਹਿਲੀ ਪੰਜਾਬੀ ਫਿਲਮ ਕਦੋਂ ਬਣੀ ਸੀ ?
      1935 ਈ; ਵਿੱਚ " ਸ਼ੀਲਾ "

18- ਪੰਜਾਬ ਦੇ ਲੋਕਾਂ ਦਾ ਮੁੱਖ ਕੰਮ-ਧੰਦਾ ਕਿਹੜਾ ਹੈ ?
      ਖੇਤੀਬਾੜੀ

19- ਪੰਜਾਬ ਦਾ ਸਟੀਲ ਦਾ ਘਰ ਕਿਸਨੂੰ ਆਖਦੇ ਹਨ ?
      ਮੰਡੀ ਗੋਬਿੰਦਗੜ (ਫਤਿਹਗੜ੍ਹ ਸਾਹਿਬ )

20- ਭਾਰਤ ਵਿੱਚ ਸਭ ਤੋਂ ਵੱਧ ਅਨੁਸੂਚਿਤ ਜਾਤੀਆਂ ਦੀ ਗਿਣਤੀ ਕਿਹੜੇ ਰਾਜ ਵਿੱਚ ਹੈ ?
      ਪੰਜਾਬ

21- ਪੰਜਾਬ ਸਰਕਾਰ ਦੁਆਰਾ "ਮੁੱਖ ਮੰਤਰੀ ਪੰਜਾਬ " ਯੋਜਨਾ ਤਹਿਤ ਸਪੈਸ਼ਲ ਫੰਡ ਕਿਹੜੀ ਬਿਮਾਰੀ ਨਾਲ ਪ੍ਰਭਾਵਿਤ ਲੋਕਾਂ           ਲਈ ਚਲਾਇਆ ਗਿਆ ਹੈ ?
      ਹੈਪੇਟਾਈਟਸ - ਸੀ ( ਤਪੇਦਿਕ ਰੋਗ )

22- " ਪ੍ਰਧਾਨਮੰਤਰੀ ਸਵਾਸਥ ਸੁਰੱਖਿਆ ਯੋਜਨਾ " ਅਧੀਨ ਪੰਜਾਬ ਵਿੱਚ ਨਵਾਂ AIIMS ਖੋਲਿਆ ਜਾਣਾ ਹੈ | ਇਹ ਕਿਹੜੇ             ਸ਼ਹਿਰ ਵਿੱਚ ਸ਼ੁਰੂ ਕੀਤਾ ਜਾਵੇਗਾ ?
      ਬਠਿੰਡਾ

23- ਪੰਜਾਬ ਸਰਕਾਰ ਵੱਲੋਂ 16 ਨਵੰਬਰ ਦੀ ਛੁੱਟੀ ਘੋਸ਼ਿਤ ਕੀਤੀ ਗਈ ਹੈ | ਇਹ ਕਿਸ ਬਾਰੇ ਕੀਤੀ ਗਈ ਹੈ ?
      ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦੀ ਯਾਦ ਵਿੱਚ

24- ਗੁਰੂ ਦੀ ਕਾਸ਼ੀ ਕਿਸ ਸ਼ਹਿਰ ਨੂੰ ਆਖਦੇ ਹਨ ?
      ਤਲਵੰਡੀ ਸਾਬੋ ਨੂੰ

25- ਪੰਜਾਬੀ ਸੂਬੇ ਦਾ ਅੰਦੋਲਨ ਕਰਨ ਵਾਲੇ ਮੁੱਖ ਨੇਤਾ ਦਾ ਕੀ ਨਾਮ ਹੈ ?
      ਮਾਸਟਰ ਤਾਰਾ ਸਿੰਘ

26- ਪੰਜਾਬ ਦਾ ਕਿਹੜਾ ਨੇਤਾ ਪੰਜਾਬੀ ਬੋਲਦੇ ਹਿੱਸੇ ਪੰਜਾਬ ਵਿੱਚ ਸ਼ਾਮਿਲ ਕਰਨ ਲਈ ਭੁੱਖ ਹੜਤਾਲ ਕਰਨ ਕਾਰਣ ਸ਼ਹੀਦ ਹੋ       ਗਿਆ ਸੀ ?
      ਦਰਸ਼ਨ ਸਿੰਘ ਫੇਰੂਮਾਨ ( 27 ਅਕਤੂਬਰ 1969 ਉਸਨੇ 74 ਦਿਨ ਦੀ ਭੁੱਖ ਹੜਤਾਲ ਰੱਖੀ ਸੀ )

27- ਪੰਜਾਬ ਦੇ ਕਿੰਨੇਂ ਜਿਲ੍ਹੇ ਪਾਕਿਸਤਾਨ ਦੀ ਹੱਦ ਨਾਲ ਲਗਦੇ ਹਨ ?
      ਛੇ ( ਫਾਜ਼ਿਲਕਾ , ਫਿਰੋਜਪੁਰ ,ਤਰਨਤਾਰਨ , ਅੰਮ੍ਰਿਤਸਰ , ਗੁਰਦਾਸਪੁਰ ਅਤੇ ਪਠਾਨਕੋਟ )

28- ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੋਣ ਸੀ ?
      ਗੋਪੀ ਚੰਦ ਭਾਰਗਵ

29- ਪੰਜਾਬ ਵਿਧਾਨ ਸਭਾ ਵਿੱਚ ਕਿੰਨੇਂ ਮੈਂਬਰ ਹੁੰਦੇ ਹਨ ?
      117

30- ਪੰਜਾਬ ਤੋਂ ਕਿੰਨੇਂ ਮੈਂਬਰ ਲੋਕ ਸਭਾ ਵਿੱਚ ਭੇਜੇ ਜਾਂਦੇ ਹਨ ?
      13

31- ਪੰਜਾਬ ਤੋਂ ਕਿੰਨੇਂ ਮੈਂਬਰ ਰਾਜ ਸਭਾ ਵਿੱਚ ਭੇਜੇ ਜਾਂਦੇ ਹਨ ?
      ਸੱਤ

32- ਵਿਕ੍ਰਮੀ ਸੰਮਤ ਜੋ ਕਿ ਪੰਜਾਬੀ ਕਲੰਡਰ ਹੈ , ਉਸਦੇ ਅਨੁਸਾਰ ਸਾਲ ਦਾ ਪਹਿਲਾ ਮਹੀਨਾ ਕਿਹੜਾ ਹੁੰਦਾ ਹੈ ?
      ਚੇਤ

33- ਪੰਜਾਬ ਵਿੱਚ ਸਭ ਤੋਂ ਵੱਧ ਵਾਰੀ ਮੁੱਖ ਮੰਤਰੀ ਬਣਨ ਵਾਲਾ ਕਿਹੜਾ ਲੀਡਰ ਹੈ ?
      ਸ. ਪ੍ਰਕਾਸ਼ ਸਿੰਘ ਬਾਦਲ ( ਪੰਜ ਵਾਰੀ 1970 , 1977. 1997. 2007, 2012 )

34- ਜਲੰਧਰ ਸ਼ਹਿਰ ਕਿਹੜੇ ਉਦਯੋਗ ਲਈ ਪ੍ਰਸਿੱਧ ਹੈ ?
      ਖੇਡਾਂ ਦੇ ਸਮਾਨ ਬਨਾਉਣ ਲਈ

35- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਦੋਂ ਬਣਾਈ ਗਈ ਸੀ ?
      1969 ਈ: ਵਿੱਚ

36- ਪੰਜਾਬੀ ਬੋਲਣ ਵਾਲੇ ਲੋਕ ਦੁਨੀਆਂ ਵਿੱਚ ਸਭ ਤੋਂ ਵੱਧ ਕਿਸ ਦੇਸ਼ ਵਿੱਚ ਰਹਿੰਦੇ ਹਨ ?
      ਪਾਕਿਸਤਾਨ ( ਅੱਠ ਕਰੋੜ ) ਜਦਕਿ ਭਾਰਤੀ ਪੰਜਾਬ ਵਿੱਚ ਤਿੰਨ ਕਰੋੜ ਹਨ

 37- ਪੰਜਾਬ ਵਿੱਚ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਕਿੱਥੇ ਸਥਿੱਤ ਹੈ ?
       ਮੋਹਾਲੀ

38- ਪੰਜਾਬ ਸ਼ਬਦ ਦੇ ਸ਼ਬਦੀ ਅਰਥ ਕੀ ਹਨ ?
      ਪੰਜ + ਆਬ  ( ਫ਼ਾਰਸੀ ਭਾਸ਼ਾ ਵਿੱਚ ਆਬ ਦਾ ਅਰਥ ਹੈ ਪਾਣੀ )

39- ਸ.ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਕਦੋਂ ਮੁੱਖ ਮੰਤਰੀ ਬਣੇ ਸਨ  ?
      1970 ਈ: ਵਿੱਚ

40- ਹਾਕੀ ਇੰਡੀਆ ਲੀਗ ਵੱਲੋਂ ਪੰਜਾਬ ਦੀ ਟੀਮ ਦਾ ਕੀ ਨਾਮ ਹੈ ?
      ਪੰਜਾਬ ਵਾਰੀਅਰ

41- ਦਿੱਲੀ ਅਤੇ ਲਾਹੌਰ ਰੇਲਵੇ ਵਿੱਚਕਾਰ ਆਖਰੀ ਸਟੇਸ਼ਨ ਕਿਹੜਾ ਪੈਂਦਾ ਹੈ ?
      ਅਟਾਰੀ

42- ਪਾਕਿਸਤਾਨ ਨੂੰ ਜਾਣ ਵਾਲੀ ਟ੍ਰੇਨ ਦਾ ਕੀ ਨਾਮ ਹੈ ?
      ਸਮਝੌਤਾ ਐਕਸਪ੍ਰੈਸ

43- ਪੰਜਾਬ ਦੀ ਦਫਤਰੀ ਮੁਹਰ ਉੱਤੇ ਕਿਹੜੀ ਤਸਵੀਰ ਹੁੰਦੀ ਹੈ ?
      ਕਣਕ ਦੀ

44- ਪੰਜਾਬ ਵਿੱਚ ਕਿੰਨੀਆਂ ਮਿਉਂਸੀਪਲ ਕਾਰਪੋਰੇਸ਼ਨਾਂ ਹਨ ?
      ਦੱਸ

45- ਪੰਜਾਬ ਦੇ ਕਿਹੜੇ ਪਿੰਡ ਨੂੰ ਓਲੰਪਿਕ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ?
      ਸੰਸਾਰਪੁਰ

46- ਜਲੰਧਰ ਦੇ ਬਰਲਟਨ ਪਾਰਕ ਵਿੱਚ ਸਥਿੱਤ ਹਾਕੀ ਸਟੇਡੀਅਮ ਦਾ ਕੀ ਨਾਮ ਹੈ ?
      ਸੁਰਜੀਤ ਹਾਕੀ ਸਟੇਡੀਅਮ a

47- ਪੰਜਾਬ ਵਿੱਚ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਕਿਹੜਾ ਹੈ ?
      ਬਠਿੰਡਾ , ਇੱਥੇ ਸੱਤ ਰੇਲਵੇ ਕ੍ਰਾਸਿੰਗ ਹਨ l      
Download New App Padho Punjab 
https://play.google.com/store/apps/details?id=com.padhopunjab.app